Jindra (The Lock)
Saturday 19 September 2015
Wednesday 9 September 2015
Jindra (The Lock) Short Movie
Produced By Raj Dhaliwal and Balraj Singh Sidhu
Directed By Nirbhai Dhaliwal & Puneet Dhaliwal
Story & Dialouge by Balraj Singh Sidhu
Starcast:
Raj Dhaliwal
Joban Dhaliwal
Balraj Singh Sidhu
Kiran K Kalia
Baljeet Kaur
Hargun Imaan Somal
Tirth Singh
Jagdeep Singh
Najjar Singh
Rachpal Singh
Jasmail Kaur
Camraman: Harpreet Singh
Director of Photography: Gopi Alampuria
Screenplay: Gopi Alampuria & Puneet Dhaliwal
Production Manager: Ashwani Yadav
Location: Amloh & Bhathalthuhha
Editor & Head of Post Production: Manoj Kumar AKA Ricky
ਪੁਰਾਤਨ ਫਿਲਮੀ ਰਿਵਾਇਤ ਨੂੰ ਤੋੜਣ ਦਾ ਯਤਨ ਹੈ ਸ਼ੌਰਟ ਮੂਵੀ ਜਿੰਦਰਾ: ਬਲਰਾਜ ਸਿੰਘ ਸਿੱਧੂ
Kiranpreet Kaur & Balraj Singh Sidhu in JINDRA |
ਰਾਜ ਫਿਲਮਜ਼ ਦੇ ਬੈਨਰ ਹੇਠ ਰਾਜ ਧਾਲੀਵਾਲ ਅਤੇ ਬਲਰਾਜ ਸਿੰਘ ਸਿੱਧੂ ਦੀ ਸ਼ੌਰਟ ਫਿਲਮ ਜਿੰਦਰਾ ਦੀ ਸ਼ੂਟਿੰਗ ਬੀਤੀ ਦਿਨੀ ਅਮਲੋਹ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਮੁਕੰਮਲ ਕੀਤੀ ਗਈ। ਜਿੱਥੇ ਰਾਜ ਧਾਲੀਵਾਲ ਕੌਮ ਦੇ ਹੀਰੇ, ਬਾਰੀ, ਬਰਫ਼, 47 ਟੂ 84, ਨਾਬਰ, ਮੁੰਡਿਆਂ ਤੋਂ ਬੱਚ ਕੇ ਰਹੀ ਵਰਗੀਆਂ ਫਿਲਮਾਂ ਕਰਕੇ ਆਪਣੀ ਪਹਿਚਾਣ ਬਣਾ ਚੁੱਕੀ ਹੈ, ਉੱਥੇ ਪ੍ਰਵਾਸੀ ਲੇਖਕ ਅਤੇ ਗੀਤਕਾਰ ਬਲਰਾਜ ਸਿੰਘ ਸਿੱਧੂ ਆਪਣੀਆਂ ਪੁਸਤਕਾਂ ਮੋਰਾਂ ਦਾ ਮਹਾਰਾਜਾ, ਮਸਤਾਨੀ, ਅੱਗ ਦੀ ਲਾਟ: ਪ੍ਰਿੰਸੈਸ ਡਾਇਨਾ ਪੁਸਤਕਾਂ ਅਤੇ ਅੰਗਰੇਜ਼ ਅਲੀ ਦੁਆਰਾ ਗਾਏ ਗੀਤ ਧੌਖਾ ਨਾ ਦੇਖੀ ਦੇ ਜਾਈ, ਨੱਚਦੀ ਦੇ ਮਿੱਤਰਾਂ ਨੇ ਨਾਲ ਨੱਚਣਾ ਆਦਿਕ ਗੀਤਾਂ ਨਾਲ ਆਪਣੀ ਲੇਖਣੀ ਦਾ ਲੋਹਾ ਮੰਨਵਾ ਚੁੱਕਾ ਹੈ। ਜਿੰਦਰਾ ਦੀ ਕਹਾਣੀ ਅਤੇ ਸੰਵਾਦ ਬਲਰਾਜ ਸਿੰਘ ਸਿੱਧੂ ਦੇ ਲਿੱਖੇ ਹੋਏ ਹਨ। ਨਿਰਭੈਅ ਧਾਲੀਵਾਲ ਅਤੇ ਪੂਨੀਤ ਧਾਲੀਵਾਲ ਵੱਲੋਂ ਨਿਰਦੇਸ਼ਤ ਇਸ ਫਿਲਮ ਵਿੱਚ ਰਾਜ ਧਾਲੀਵਾਲ, ਜੋਬਨ ਧਾਲੀਵਾਲ, ਬਲਰਾਜ ਸਿੰਘ ਸਿੱਧੂ, ਕਿਰਨਪ੍ਰੀਤ ਕੌਰ ਕਾਲੀਆ, ਰਛਪਾਲ ਸਿੰਘ, ਬਲਜੀਤ ਕੌਰ, ਹਰਗੁਨ ਈਮਾਨ ਸੋਮਲ, ਤੀਰਥ ਸਿੰਘ, ਜਗਦੀਪ ਸਿੰਘ, ਅਤੇ ਨਾਜਰ ਸਿੰਘ ਨੇ ਅਹਿਮ ਭੂਮੀਕਾਵਾਂ ਨਿਭਾਈਆਂ ਹਨ। ਫਿਲ਼ਮ ਦਾ ਪਿੱਠਵਰਤੀ ਸੰਗੀਤ ਹਰਪ੍ਰੀਤ ਅਨਾੜੀ ਨੇ ਦਿੱਤਾ ਹੈ ਤੇ ਸਿਨਮੈਟੋਗ੍ਰਾਫੀ ਹਰਪ੍ਰੀਤ ਸਿੰਘ ਦੀ ਹੈ। ਗੋਪੀ ਆਲਮਪੁਰੀਆ ਇਸਦੇ ਡੀ ਓ ਪੀ ਹਨ।
ਬਲਾਤਕਾਰ ਦੇ ਮਸਲੇ ਨੂੰ ਛੋਹੁੰਦੀ ਇਸ ਫਿਲਮ ਦੀ ਕਹਾਣੀ ਬਾਰੇ ਬਲਰਾਜ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਸਾਡੀਆਂ ਫਿਲਮਾਂ ਵਿੱਚ ਦਿਖਾਇਆ ਜਾਂਦਾ ਰਿਹਾ ਹੈ ਕਿ ਬਲਾਤਕਾਰ ਦਾ ਸ਼ਿਕਾਰ ਹੋਣ ਬਾਅਦ ਪੀੜਤ ਜਾਂ ਤਾਂ ਆਤਮਹੱਤਿਆ ਕਰ ਲੈਂਦੀ ਹੈ ਜਾਂ ਉਸਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ। ਇਸ ਫਿਲਮ ਰਾਹੀਂ ਅਸੀਂ ਇਹ ਹਾਈਲਾਇਟ ਕਰਨ ਦਾ ਯਤਨ ਕੀਤਾ ਹੈ ਕਿ ਬਲਾਤਕਾਰ ਦੀ ਸ਼ਿਕਾਰ ਔਰਤ ਨੂੰ ਸਮਾਜ ਵਿੱਚ ਸਨਮਾਨ ਨਾਲ ਜਿਉਣ ਦਾ ਹੱਕ ਕਿਉਂ ਨਹੀਂ ਦਿੱਤਾ ਜਾਂਦਾ। ਰਾਜ ਧਾਲੀਵਾਲ ਨੇ ਦੱਸਿਆ ਕਿ ਸਮਾਜ ਅੱਗੇ ਅਹਿਮ ਸਵਾਲ ਖੜਾ ਕਰਨਾ ਸਾਡੀ ਫਿਲਮ ਦਾ ਮੁੱਖ ਮਕਸਦ ਹੈ। ਇਸ ਫਿਲਮ ਰਾਹੀ ਪੁਰਾਣੀ ਫਿਲਮੀ ਰੀਤ, ਜਿਸ ਵਿੱਚ ਆਤਮਘਾਤ ਜਾਂ ਨਮੋਸ਼ੀ ਦੀ ਜ਼ਿੰਦਗੀ ਜਿਉਣ ਦੀ ਪ੍ਰੇਰਣਾ ਦਿੱਤੀ ਜਾਂਦੀ ਸੀ ਨੂੰ ਤੋੜਣ ਦਾ ਯਤਨ ਕੀਤਾ ਹੈ। ਦੂਸਰੀ ਖੂਬੀ ਇਸ ਫਿਲਮ ਦੀ ਇਹ ਹੈ ਕਿ ਫਿਲਮੀ ਦੀ ਤਕਨੀਕੀ ਟੀਮ ਸਾਰੀ ਪਟਿਆਲਾ ਯੂਨੀਵਰਸਿਟੀ ਨਾਲ ਜੁੜੇ ਯੁਵਕਾਂ ਦੀ ਹੈ। ਇਸ ਬਾਰੇ ਬਲਰਾਜ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਨਵੇਂ ਯੁਵਕਾਂ ਨੂੰ ਆਪਣੀ ਕਲਾ ਦਿਖਾਉਣ ਦਾ ਮੌਕਾ ਮੁਹੱਈਆ ਕਰਨ ਦੇ ਮਕਸਦ ਨਾਲ ਉਨ੍ਹਾਂ ਨੇ ਇਹ ਰਿਸਕ ਹੱਸ ਕੇ ਲਿਆ ਹੈ। ਫਿਲਮ ਦੀ ਪੋਸਟ ਪ੍ਰੋਡਕਸ਼ਨ ਇੰਗਲੈਂਡ ਵਿੱਚ ਹੌਲੀਵੁੱਡ ਦੀ ਫਿਲਮ ਬੈਲਕ ਪ੍ਰਿੰਸ ਕਰ ਚੁੱਕੇ ਮਨੋਜ ਰਿੱਕੀ ਵੱਲੋਂ ਕੀਤੀ ਜਾ ਰਹੀ ਹੈ।
-ਵਿਕਰਮ ਸਿੰਘ ਵਿੱਕੀ
0091 75082-42992
Tuesday 8 September 2015
बलराज सिंह सिद्धू की शॉर्ट फ़िल्म 'जिन्दरा'
पुरातन रिवायत को तोड़ने की कोशिश
Saturday 29 August 2015
Jindra Team
Producer & Writer Balraj Singh Sidhu |
Subscribe to:
Posts (Atom)